ठंडे बुर्ज च बैठी माता
ਠੰਡੇ ਬੁਰਜ ਚ ਬੈਠੀ, ਮਾਤਾ ਸ਼ਗਨ ਕਰੇ, ਸ਼ਗਨ ਕਰੇ,
ਜ਼ੋਰਾਵਰ, ਫਤਹਿ ਸਿੰਘ, ਘੋੜੀ ਚੜ੍ਹੇ xll ll
ਨਿੱਕੇ ਨਿੱਕੀਆਂ, ਕਲਗੀਆਂ, ਲਗਾ ਕੇ ਤੁਰੇ* l
ਸੋਹਣੇ, ਗਾਤਰੇ ਤੇ, ਸਿਰੀ ਸਾਹਿਬ, ਸਜਾ ਕੇ ਤੁਰੇ* ll
ਮੋਤੀ ਰਾਮ ਖੜ੍ਹਾ ਰੋਵੇ, ਤੇਲ ਹੰਝੂਆਂ ਦਾ ਚੋਵੇ ll,
ਗਾਨੇ ਗੁੱਟਾਂ ਤੇ, ਸ਼ਹੀਦੀਆਂ ਦੇ, ਜੱਚਦੇ ਬੜੇ, ਜੱਚਦੇ ਬੜੇ,
ਜ਼ੋਰਾਵਰ, ਫਤਹਿ ਸਿੰਘ, ਘੋੜੀ ਚੜ੍ਹੇ xll
ਸਾਨੂੰ ਬਹੁਤੀ ਨਹੀਂਓਂ, ਸ਼ਗਨਾਂ ਦੀ ਲੋੜ ਸੂਬਿਆਂ* l
ਤੂੰ ਤੇ ਛੇਤੀ ਛੇਤੀ, ਡੋਲੀਆਂ ਨੂੰ ਤੋਰ ਸੂਬਿਆਂ* ll
^ਗੰਗੂ ਰਾਮ ਵਿਚੋਲਾ, ਭੈੜਾ ਰੱਖ ਗਿਆ ਓਹਲਾ ll,
ਖੜੇ ਕੰਬ ਗਏ ਜੱਲਾਦ, ਹੱਥੀਂ ਤੇਸੇ ਨੇ ਫੜ੍ਹੇ, ਤੇਸੇ ਨੇ ਫੜ੍ਹੇ,
ਜ਼ੋਰਾਵਰ, ਫਤਹਿ ਸਿੰਘ, ਘੋੜੀ ਚੜ੍ਹੇ xll
ਜਿੰਦਾਂ ਕੋਮਲ ਨੇ, ਨੀਹਾਂ ਚ ਖਲੋਣ ਲੱਗੀਆਂ*
ਇੱਟਾਂ ਲਾੜ੍ਹੀ ਦੀ, ਸਹੇਲੀ ਵਾਂਗੂ ਰੋਣ ਲੱਗੀਆਂ*
ਸੁੱਚਾ ਨੰਦ ਗਾਰਾ ਪਾਵੇ, ਵਹੁਟੀ ਮੌਤ ਨੂੰ ਸਜਾਵੇ ll,
ਭੈੜਿਆਂ ਜੱਲਾਦਾਂ, ਹੀਰੇ ਕੰਧਾਂ ਚ ਜੜ੍ਹੇ, ਕੰਧਾਂ ਚ ਜੜ੍ਹੇ,
ਜ਼ੋਰਾਵਰ, ਫਤਹਿ ਸਿੰਘ, ਘੋੜੀ ਚੜ੍ਹੇ xll
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : विविध भजन
ਠੰਡੇ ਬੁਰਜ ਚ' ਬੈਠੀ ਮਾਤਾ ਸ਼ਗਨ ਕਰੇ | Kavita | Lyrical Video | Bibi Amandeep Kaur Khalsa Nakodar Wale
ठंडे बुर्ज च बैठी माता लिरिक्स Thande Burj Ch Baithi Mata Bhajan Lyrics, Vividh Bhajan, by Singer: Kavita Ji
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।