तेरे हथ भगतां दी डोर दातिए लिरिक्स Tere Hath Bhagtaa Di Dor Datiye Lyrics Durga Bhajan
ਤੇਰੇ ਹੱਥ, ਭਗਤਾਂ ਦੀ ਡੋਰ, ਦਾਤੀਏ ll
ਚੜ੍ਹੀ ਸਾਨੂੰ, ਨਾਮ ਵਾਲੀ ਲੋਰ, ਦਾਤੀਏ l
ਤੇਰੇ ਹੱਥ, ਭਗਤਾਂ ਦੀ ਡੋਰ, ਦਾਤੀਏ ll
ਭਗਤ ਜੈਕਾਰੇ ਲਾਉਂਦੇ, "ਦਰ ਤੇਰੇ ਆਉਂਦੇ ਮਾਂ"
ਸ਼ਰਧਾ ਦੇ ਨਾਲ ਆ ਕੇ, "ਭੇਟਾਂ ਵੀ ਚੜ੍ਹਾਉਂਦੇ ਮਾਂ" ll
ਮੰਗਦੇ ਨਾ, ਤੈਥੋਂ ਕੁਝ ਹੋਰ, ਦਾਤੀਏ,
ਤੇਰੇ ਹੱਥ, ਭਗਤਾਂ ਦੀ ਡੋਰ, ਦਾਤੀਏ...........
ਚਿੰਤਾਪੁਰਨੀ ਚਿੰਤਾ ਮਾਂ, "ਭਗਤਾਂ ਦੀ ਹਰਦੀ" l
ਖੁਸ਼ੀਆਂ ਦੇ ਨਾਲ ਮਈਆ, "ਝੋਲੀਆਂ ਵੀ ਭਰਦੀ" ll
ਭਗਤ ਤੱਕਦੇ ਨਾ, ਸਹਾਰਾ ਕੋਈ ਹੋਰ, ਦਾਤੀਏ,
ਤੇਰੇ ਹੱਥ, ਭਗਤਾਂ ਦੀ ਡੋਰ, ਦਾਤੀਏ...........
ਮਾਈ ਦਾਸ ਭਗਤ ਨੂੰ, "ਆਪਣਾ ਬਣਾਇਆ ਸੀ" l
ਭਗਤੀ ਦੇ ਰੰਗਾਂ ਵਿੱਚ, "ਮਈਆ ਤੂੰ ਰੰਗਾਇਆ ਸੀ" ll
ਕਰੋ ਨਿਗਾਹ, ਮੇਹਰਾਂ ਵਾਲੀ ਹੋਰ, ਦਾਤੀਏ,
ਤੇਰੇ ਹੱਥ, ਭਗਤਾਂ ਦੀ ਡੋਰ, ਦਾਤੀਏ...........
ਤੇਰਾ ਲੜ੍ਹ ਫੜ੍ਹਿਆ ਏ, "ਹੋਰ ਕਿੱਥੇ ਜਾਈਏ ਮਾਂ" l
ਦਿਲ ਵਾਲਾ ਹਾਲ ਜਾ ਕੇ, "ਕਿਸ ਨੂੰ ਸੁਣਾਈਏ ਮਾਂ" ll
ਭਗਤ ਖੜੇ, ਦੋਨੋ ਹੱਥ ਜੋੜ, ਦਾਤੀਏ,
ਤੇਰੇ ਹੱਥ, ਭਗਤਾਂ ਦੀ ਡੋਰ, ਦਾਤੀਏ...........
ਪੰਕਜ ਪਿੰਕਾ ਮਾਂਏਂ, "ਗੁਣ ਤੇਰੇ ਗਾਉਂਦਾ ਏ" l
ਭਗਤਾਂ ਦੇ ਨਾਲ ਆ ਕੇ, "ਸੀਸ ਝੁਕਾਉਂਦਾ ਏ" ll
ਲਾਉਂਦਾ ਏ, ਜੈਕਾਰੇ ਜ਼ੋਰੋ ਜ਼ੋਰ, ਦਾਤੀਏ,
ਤੇਰੇ ਹੱਥ, ਭਗਤਾਂ ਦੀ ਡੋਰ, ਦਾਤੀਏ...........
श्रेणी : दुर्गा भजन
Tere hath bhagta di dor datiye PANKAJ PINKA9872538100
तेरे हथ भगतां दी डोर दातिए लिरिक्स Tere Hath Bhagtaa Di Dor Datiye Lyrics, Durga Bhajan, Mata Rani Bhajan by Pankaj Pinka Ji
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।